ਸੁਲਤਾਨਪੁਰ ਲੋਧੀ, 21 ਸਤੰਬਰ (ਲਾਡੀ, ਦੀਪ ਚੋਧਰੀ,ਉਪੀ ਚੋਧਰੀ)): ਦੁਨੀਆ ਦੇ 800 ਕਰੋੜ ਲੋਕਾਂ ਤੱਕ ਖੁਸ਼ੀ, ਸਕਾਰਾਤਮਕਤਾ ਅਤੇ ਅਧਿਆਤਮਕ ਚੇਤਨਾ ਦਾ ਸੰਦੇਸ਼ ਪਹੁੰਚਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ‘ਮਿਸ਼ਨ 800 ਕਰੋੜ’ ਤਹਿਤ ਮਾਸਟਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਆਪਣੇ ਅਧਿਆਤਮਕ ਸਫ਼ਰ, ਆਤਮਬੋਧ ਦੇ ਅਨੁਭਵ ਅਤੇ ‘ਮਿਸ਼ਨ 800 ਕਰੋੜ’ ਦੇ ਉਦੇਸ਼ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਮਕਸਦ ਕੇਵਲ ਦੁਨਿਆਵੀ ਪ੍ਰਾਪਤੀਆਂ ਹਾਸਲ ਕਰਨਾ ਨਹੀਂ, ਸਗੋਂ ਆਪਣੇ ਅੰਦਰਲੀ ਖੁਸ਼ੀ ਨੂੰ ਪਛਾਣਨਾ, ਗੁਰੂ ਸਾਹਿਬ ਦੀ ਵਾਣੀ ਨੂੰ ਸਮਝਣਾ ਅਤੇ ਉਸ ਨੂੰ ਜੀਵਨ ਵਿੱਚ ਅਪਣਾਉਣਾ ਹੈ।
ਮਾਸਟਰ ਜੀ ਨੇ ਦੱਸਿਆ ਕਿ ਸਾਲ 2007 ਵਿੱਚ ਉਨ੍ਹਾਂ ਨੂੰ ਆਤਮਬੋਧ ਦਾ ਅਨੁਭਵ ਹੋਇਆ। ਇਸ ਤੋਂ ਬਾਅਦ ਪਿਛਲੇ 18 ਸਾਲਾਂ ਤੋਂ ਉਹ ਆਪਣੇ ਅਧਿਆਤਮਕ ਤਜਰਬਿਆਂ ਅਤੇ ਗਿਆਨ ਨੂੰ ਲੱਖਾਂ ਲੋਕਾਂ ਨਾਲ ਨਿੱਜੀ ਤੌਰ ’ਤੇ ਮੁਫ਼ਤ ਸਾਂਝਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ 10 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੀ ਬਜ਼ੁਰਗ ਮਾਤਾ ਤੱਕ ਚਾਰ ਪੀੜ੍ਹੀਆਂ ਦੇ ਲੋਕਾਂ ਨੂੰ ਇਕੱਠਿਆਂ ਖੁਸ਼ੀ ਨਾਲ ਝੂਮਦਿਆਂ ਦੇਖਣਾ ਉਨ੍ਹਾਂ ਲਈ ਬੇਹੱਦ ਪ੍ਰੇਰਨਾਦਾਇਕ ਅਨੁਭਵ ਰਿਹਾ।
ਉਨ੍ਹਾਂ ਦੱਸਿਆ ਕਿ ਇਸੇ ਅਨੁਭਵ ਤੋਂ ਪ੍ਰੇਰਿਤ ਹੋ ਕੇ ਦਸੰਬਰ 2023 ਵਿੱਚ ਉਨ੍ਹਾਂ ਨੇ ਆਪਣੇ ਗਿਆਨ ਨੂੰ ਦੁਨੀਆ ਭਰ ਦੇ ਲੋਕਾਂ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ ਅਤੇ ‘MAAsterG’ ਦੇ ਨਾਂ ਹੇਠ ਜਨਤਕ ਮੰਚਾਂ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਯਾਤਰਾ ਸ਼ੁਰੂ ਕੀਤੀ। ਇਸੇ ਤਰ੍ਹਾਂ ‘ਮਿਸ਼ਨ 800 ਕਰੋੜ’ ਦੀ ਨੀਂਹ ਰੱਖੀ ਗਈ, ਜਿਸ ਦਾ ਉਦੇਸ਼ ਦੁਨੀਆ ਦੇ ਆਖਰੀ ਵਿਅਕਤੀ ਤੱਕ ਖੁਸ਼ੀ ਦਾ ਸੰਦੇਸ਼ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ ਦਾ ਨਾਅਰਾ ‘ਹੈਪੀਨੈੱਸ ਗਾਰੰਟੀਡ’ ਹੈ ਅਤੇ ਹੁਣ ਤੱਕ ਉਹ ਆਪਣੀ ਕਮਿਊਨਿਟੀ ਟੀਮ ਨਾਲ ਮਿਲ ਕੇ 900 ਤੋਂ ਵੱਧ ਪ੍ਰੋਗਰਾਮ ਕਰ ਚੁੱਕੇ ਹਨ।
ਮਾਸਟਰ ਜੀ ਨੇ ਸੁਲਤਾਨਪੁਰ ਲੋਧੀ ਨਾਲ ਆਪਣੇ ਵਿਸ਼ੇਸ਼ ਲਗਾਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਹਿਲੀ ਵਾਰ ਇਸ ਪਵਿੱਤਰ ਨਗਰੀ ਵਿੱਚ ਆਏ ਸਨ। ਉਸ ਸਮੇਂ ਤੋਂ ਇਸ ਗੁਰੂ ਦੀ ਨਗਰੀ ਅਤੇ ਇੱਥੋਂ ਦੇ ਲੋਕਾਂ ਨਾਲ ਉਨ੍ਹਾਂ ਦਾ ਅਜਿਹਾ ਪਿਆਰ ਤੇ ਲਗਾਵ ਬਣ ਗਿਆ ਕਿ ਹੁਣ ਸਾਲ ਵਿੱਚ ਦੋ-ਤਿੰਨ ਵਾਰ ਸੁਲਤਾਨਪੁਰ ਲੋਧੀ ਆਉਣਾ ਉਨ੍ਹਾਂ ਦੀ ਰੂਹਾਨੀ ਯਾਤਰਾ ਦਾ ਹਿੱਸਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਉਹ ਪਾਵਨ ਧਰਤੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਬਤੀਤ ਕੀਤਾ ਅਤੇ ‘ੴ’ ਤੇ ਮੂਲ ਮੰਤਰ ਦਾ ਮਹਾਨ ਉਪਦੇਸ਼ ਦਿੱਤਾ। ਇਸ ਪਵਿੱਤਰ ਧਰਤੀ ’ਤੇ ਆ ਕੇ ਉਨ੍ਹਾਂ ਨੂੰ ਅੰਦਰੋਂ ਵਿਸ਼ੇਸ਼ ਰੂਹਾਨੀ ਅਨੁਭੂਤੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਵਾਣੀ ਮਨੁੱਖ ਨੂੰ ਜੀਵਨ ਜਿਊਣ ਦੀ ਸਹੀ ਦਿਸ਼ਾ ਦਿਖਾਉਂਦੀ ਹੈ। ਉਨ੍ਹਾਂ ‘ਅਸੀਂ ਸਾਰੇ ਇੱਕ ਹਾਂ’ ਦੇ ਸੰਦੇਸ਼ ਨੂੰ ਅਪਣਾਉਣ ਅਤੇ ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿ ਕੇ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਮਨੁੱਖੀ ਜੀਵਨ ਬੇਹੱਦ ਅਨਮੋਲ ਹੈ ਅਤੇ ਇਸ ਨੂੰ ਸ਼ਰਾਬ ਤੇ ਹੋਰ ਨਸ਼ਿਆਂ ਦੀ ਭੇਟ ਚੜ੍ਹਾਉਣ ਦੀ ਬਜਾਏ ਚੰਗੇ ਵਿਚਾਰਾਂ, ਸਿਹਤਮੰਦ ਜੀਵਨ ਅਤੇ ਸਕਾਰਾਤਮਕ ਸੋਚ ਨਾਲ ਸਵਾਰਨਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਉਹ ਦਿੱਲੀ, ਕੋਲਕਾਤਾ ਸਮੇਤ ਵੱਖ-ਵੱਖ ਸ਼ਹਿਰਾਂ ਦੇ ਪੁਲਿਸ ਮੁੱਖ ਦਫ਼ਤਰਾਂ, ਭਾਰਤੀ ਫ਼ੌਜ, ਬਾਰ ਐਸੋਸੀਏਸ਼ਨਾਂ, ਯੂਨੀਵਰਸਿਟੀਆਂ, ਗਲੋਬਲ ਅਧਿਆਤਮਕ ਮਹਾਉਤਸਵ ਅਤੇ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਵਰਗੇ ਮੰਚਾਂ ’ਤੇ ਵੀ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਹਰ ਉਮਰ, ਹਰ ਵਰਗ ਅਤੇ ਹਰ ਪਿਛੋਕੜ ਦੇ ਵਿਅਕਤੀ ਤੱਕ ਖੁਸ਼ੀ ਅਤੇ ਅਧਿਆਤਮਕ ਗਿਆਨ ਪਹੁੰਚਾਉਣਾ ਹੈ।
ਉਨ੍ਹਾਂ ਦੇ ਯੂਟਿਊਬ ਚੈਨਲ ‘MAAsterG’ ਅਤੇ ‘God Home Journey’ ’ਤੇ ਵੀ ਇਹ ਗਿਆਨ ਮੁਫ਼ਤ ਉਪਲਬਧ ਹੈ, ਤਾਂ ਜੋ ਕੋਈ ਵੀ ਵਿਅਕਤੀ ਇਸ ਦਾ ਲਾਭ ਲੈ ਸਕੇ। ਉਨ੍ਹਾਂ ਆਪਣੇ ਸੰਦੇਸ਼ ਨੂੰ ਇਨ੍ਹਾਂ ਸ਼ਬਦਾਂ ਵਿੱਚ ਪੇਸ਼ ਕੀਤਾ, “ਰੋਜ਼ ਦੀ ਇੱਕ ਵਾਣੀ ਰੱਖੇ ਦੁੱਖਾਂ ਤੋਂ ਦੂਰ।”
ਇਸ ਮੌਕੇ ਹਲਕਾ ਭਾਜਪਾ ਇੰਚਾਰਜ ਰਕੇਸ਼ ਨੀਟੂ, ਸਟੇਟ ਅਵਾਰਡੀ ਲਖਪਤ ਰਾਏ, ਨੀਤੂ, ਕਰਨਲ ਆਰ. ਬੀ. ਸਿੰਘ, ਪੰਕਜ ਟੱਕਰ, ਰਿੰਕੂ, ਬੰਟੀ, ਅਮਨ, ਰੂਬੀ, ਰੁਚੀ ਅਤੇ ਜਨਕ ਸਮੇਤ MAAsterG ਦੀ ਟੀਮ ਦੇ ਮੈਂਬਰ ਹਾਜ਼ਰ ਸਨ।

Post a Comment