ਸੁਲਤਾਨਪੁਰ ਲੋਧੀ:,6ਨਵੰਬਰ, (ਲਾਡੀ, ਦੀਪ ਚੋਧਰੀ, ੳਪੀ ਚੋਧਰੀ)
ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ਵਿੱਚ ਮਾਤਾ ਤ੍ਰਿਪਤਾ ਪ੍ਰਭਾਤ ਫੇਰੀ (ਮੁਹੱਲਾ ਪ੍ਰੇਮਪੁਰਾ) ਵੱਲੋਂ ਆਰੰਭ ਕੀਤੀਆਂ ਗਈਆਂ ਪ੍ਰਭਾਤ ਫੇਰੀ ਪਿੰਡ ਸੁਲਤਾਨਪੁਰ ਰੂਲਰ ਵਿਖੇ ਪਹੁੰਚੀ ਇਸ ਮੌਕੇ ਸਮੂਹ ਸੰਗਤਾਂ ਵੱਲੋਂ ਸ਼ਬਦ-ਕੀਰਤਨ ਕਰਦਿਆਂ ਅਤੇ ਗੁਰੂ ਜਸ ਗਾਇਨ ਕਰਦਿਆਂ ਫੇਰੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਬਾਬਾ ਸਰਬਜੀਤ ਸਿੰਘ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰੇ ਤੜਕੇ ਉੱਠ ਕੇ ਪ੍ਰਭਾਤ ਫੇਰੀਆਂ ਚ ਸ਼ਾਮਿਲ ਹੋਣ ਅਤੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਨ
ਪ੍ਰਭਾਤ ਫੇਰੀ ਦੌਰਾਨ ਸੰਗਤਾਂ ਨੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਹਾਜ਼ਰੀ ਭਰੀ। ਥਾਂ-ਥਾਂ 'ਤੇ ਸੰਗਤਾਂ ਲਈ ਚਾਹ-ਪਾਣੀ ਅਤੇ ਪ੍ਰਸ਼ਾਦ ਦੇ ਲੰਗਰ ਅਤੁੱਟ ਵਰਤਾਏ ਗਏ। ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਭਾਤ ਫੇਰੀ ਭਜਨ ਸਿੰਘ ਦੇ ਘਰ ਗੁਰਦੀਪ ਸਿੰਘ ਦੇ ਘਰ ਬਲਵਿੰਦਰ ਸਿੰਘ ਲਾਡੀ ਦੇ ਘਰ ਅਤੇ ਮਹੱਲੇ ਚ ਪਹੁੰਚੀ ਜਿੱਥੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ। ਇਸ ਮੌਕੇ ਗੁਰਦੀਪ ਸਿੰਘ ,,ਭਜਨ ਸਿੰਘ, ਬਲਵਿੰਦਰ ਸਿੰਘ ,ਰਾਣੀ ਨਈਆਰ ਸਾਬਕਾ ਸਰਪੰਚ ਪ੍ਰੀਆ ,ਹਰਪ੍ਰੀਤ ਸਿੰਘ ਸਿੱਧੂਵਾਲ, ਪ੍ਰੀਤਮ ਸਿੰਘ, ਨਿੱਕਾ ,ਗੁਰਨਾਮ ਪ੍ਰੀਤ ਸਿੰਘ ,ਪਿਆਰਾ ਸਿੰਘ, ਹਰਮਨਪ੍ਰੀਤ ਸਿੰਘ, ਬਲਵੀਰ ਸਿੰਘ ,ਜਤਿੰਦਰ ਸਿੰਘ ਡੇਰਾ ਸੈਯਦਾਂ, ਜਸਨਪ੍ਰੀਤ ਸਿੰਘ ਸੱਧੂਵਾਲ ,ਬੀਬੀ ਰਵਿੰਦਰ ਕੌਰ ,ਬੀਬੀ ਸਰਬਜੀਤ ਕੌਰ ,ਰੂਪ ਰਾਣੀ ,ਪਰਮਜੀਤ ਕੌਰ ,ਬਲਵਿੰਦਰ ਕੌਰ ਮਨਪ੍ਰੀਤ ਕੌਰ ਬਲਜੀਤ ਸਿੰਘ ਬੱਲੀ ਸਾਧੂ ਸਿੰਘ, ਭਜਨ ਸਿੰਘ ਮੈਂਬਰ ਪੰਚਾਇਤ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।
0 Comments