Top News

ਵਿਖੇ 28 ਸਤੰਬਰ ਨੂੰ 10,ਤੋ12 ਵਜੇ ਤੱਕ ਵਿਸ਼ਾਲ ਰੈਲੀ ਕੀਤੀ ਜਾਏਗੀ ਹਲਕਾ ਇੰਚਾਰਜ ਰਾਕੇਸ਼ ਨੀਟੂ

ਸੁਲਤਾਨਪੁਰ ਲੋਧੀ,21 ਸਤੰਬਰ (ਲਾਡੀ,ਦੀਪ ਚੌਧਰੀ,ਉਪੀ ਚੌਧਰੀ)  ਸੁਲਤਾਨ ਪੁਰ ਲੋਧੀ ਵਿਖੇ  27ਨੂੰ ਪੁਜ ਰਹਿ ਨਸ਼ਾ ਭਜਾੳ,ਪੰਜਾਬ ਬਚਾੳ ਯਾਤਰਾ ਦੇ ਸਬੰਧ ਚ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਰਾਕੇਸ਼ ਕੁਮਾਰ ਨੀਟੂ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਕਿ ਭਾਜਪਾ ਵੱਲੋਂ 18 ਸਤੰਬਰ ਤੋਂ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਨਸ਼ਾ ਭਜਾਓ, ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ ਜੋ 27 ਸਤੰਬਰ ਨੂੰ ਸੁਲਤਾਨਪੁਰ ਲੋਧੀ ਸ਼ਾਮ ਨੂੰ ਪੁੱਜੇਗੀ ਅਤੇ 28 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ ਪੁਰਾਣਾ ਹਸਪਤਾਲ, ਪੁੱਡਾ ਗਰਾਊਡ ਤੋਂ ਅਗਲੇ ਪੜਾਅ ਲਈ ਰਵਾਨਾ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ ਕਿਉਂਕਿ ਪੰਜਾਬ ਵਿੱਚ ਅਮਨ ਕਾਨੂੰਨ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੂਰੀ ਤਰਹਾਂ ਠੱਪ ਹੋ ਗਈ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਯਾਤਰਾ ਦਾ ਹਿੱਸਾ ਬਣਨ।  ਨੀਟੂ ਨੇ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਹੋਵੇਗੀ ਅਤੇ ਪੰਜਾਬ ਨਸ਼ਾ ਮੁਕਤ ਹੋਵੇਗਾ। । ਨੀਟੂ ਨੇ ਹਲਕੇ ਦੇ ਭਾਜਪਾ ਆਗੂਆਂ ਤੇ ਵਰਕਰਾਂ ਨਾਲ 28 ਸਤੰਬਰ ਨੂੰ ਸੁਲਤਾਨਪੁਰ ਤੋਂ ਕੱਢੀ ਜਾ ਰਹੀ ਨਸ਼ਾ ਭਜਾਓ ਪੰਜਾਬ ਬਚਾਓ ਯਾਤਰਾ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ। ਇਸ ਮੌਕੇ ਮੰਡਲਪ੍ਧਾਨ ਰਾਕੇਸ਼ ਪੁਰੀ ਨੇ  ਭਰੋਸਾ ਦਵਾਇਆ ਕਿ ਉਹ ਵੱਡੀ ਗਿਣਤੀ ਵਿੱਚ ਨਸ਼ਾ ਭਜਾਓ ਪੰਜਾਬ ਬਚਾਓ ਯਾਤਰਾ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਚਤਰ ਸਿੰਘ ਜੋਸਨ, ਅਸ਼ਵਨੀ ਸ਼ਰਮਾ, ਅਸ਼ੋਕ ਕਨੋਜੀਆ ਪ੍ਰਧਾਨ, ਰਵਿੰਦਰ ਜੈਨ, ਰਜਿੰਦਰ ਕੁਮਾਰ ਅਰੋੜਾ, ਮੁਕੇਸ਼ ਧੀਰ, ਜਿਲਾ ਮੀਤ ਪ੍ਰਧਾਨ ਅਜੇ ਸ਼ੰਕਰ ਜੋਸ਼ੀ, ਪ੍ਰੇਮ ਭਗਤ, ਜਸਪਾਲ ਸਿੰਘ ਰਿੰਕੂ, ਸਰਬਜੀਤ ਕੌਰ ਜਿਲਾ ਮੀਤ ਪ੍ਰਧਾਨ ਮਹਿਲਾ ਮੋਰਚਾ, ਰੇਖਾ ਆਦਿ ਵੀ ਹਾਜ਼ਰ ਸਨ।

Post a Comment

Previous Post Next Post