Top News

ਸਾਈ ਲਾਡੀ ਸ਼ਾਹ ਦਾ ਜਨਮ ਦਿਹਾੜਾ ਮੁਹੱਲਾ ਦਰਜ਼ੀਆਂ ਵਿਖੇ ਧੂਮ ਧਾਮ ਨਾਲ ਮਨਾਇਆਧਾਰਮਿਕ ਸਮਾਗਮ ਸਾਨੂੰ ਸਾਡੀ ਸੰਸਕ੍ਰਿਤੀ ਨਾਲ ਜੋੜਦੇ ਹਨ : ਸੱਜਣ ਸਿੰਘ ਚੀਮਾਪ੍ਰਸਿੱਧ ਕਵਾਲਾਂ ਨੇ ਮਹਿਫਿਲ ਏ ਕਵਾਲ ਪ੍ਰੋਗਰਾਮ ਵਿੱਚ ਭਰੀ ਹਾਜਰੀ

ਸੁਲਤਾਨਪੁਰ ਲੋਧੀ, 27 ਸਤੰਬਰ ,(ਲਾਡੀ,ਦੀਪ ਚੋਧਰੀ,ਉਪੀ ਚੋਧਰੀ)ਸਾਈਂ ਬਾਬਾ ਲਾਡੀ ਸ਼ਾਹ ਜੀ ਦਾ ਜਨਮ ਦਿਹਾੜਾ ਮੁਹੱਲਾ ਦਰਜੀਆਂ ਵਿਖੇ ਰੋਹਿਤ ਸੂਦ  ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੇਕ ਕੱਟਣ ਦੀ ਰਸਮ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਚੇਅਰਮੈਨ ਵੱਲੋਂ ਨਿਭਾਈ ਗਈ। ਆਪਣੇ ਸੰਬੋਧਨ ਵਿੱਚ ਉਹਨਾਂ ਸਮੂਹ ਸੰਗਤਾਂ ਨੂੰ ਸਾਈ ਲਾਡੀ ਸ਼ਾਹ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ ਕਿਉਂਕਿ ਇਹ ਸਾਡੀ ਸਭਿਅਤਾ ਅਤੇ ਸੰਸਕ੍ਰਿਤੀ ਵੀ ਝਲਕ ਪੇਸ਼ ਕਰਦੇ ਹਨ। ਉਹਨਾਂ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਪ੍ਰਬੰਧਕ ਕਮੇਟੀ ਵੱਲੋਂ ਰੋਹਿਤ ਸੂਦ ਦੀ ਅਗਵਾਈ ਹੇਠ ਚੇਅਰਮੈਨ ਸੱਜਣ ਸਿੰਘ ਚੀਮਾ ਅਤੇ ਉਹਨਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਪਰੰਤ ਮਹਿਫਿਲ- ਏ - ਕਵਾਲ ਵਿੱਚ ਪ੍ਰਸਿੱਧ ਗਾਇਕ ਰਾਂਝਣ ਅਲੀ ਅਤੇ ਅਨੂਪ ਸਨੀ ਐਂਡ ਪਾਰਟੀ ਜੀਰਾ ਵਾਲਿਆਂ ਨੇ ਸਾਈਂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਵੱਖ-ਵੱਖ ਪਦਾਰਥਾਂ ਦੇ ਅਟੁੱਟ ਲੰਗਰ ਵਰਤਾਏ ਗਏ। ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਦੀ ਸੇਵਾ ਘੁੱਲਾ ਕਪੂਰਥਲੀ ਨੇ ਬਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਸ਼ਿੰਗਾਰਾ ਸਿੰਘ, ਬਾਬਾ ਜੱਗਾ ਸਾਈਂ, ਸੀਨੀਅਰ ਆਪ ਆਗੂ ਸਤਪਾਲ ਮਦਾਨ, ਕੌਂਸਲਰ ਜਤਿੰਦਰ ਸੇਠੀ, ਸਾਬਕਾ ਕੌਂਸਲਰ ਰਜਿੰਦਰ ਸਿੰਘ ਤੇ ਵਿਕੀ ਚੌਹਾਨ, ਜਸਪਾਲ ਸਿੰਘ, ਜਗਰੂਪ ਸਿੰਘ, ਗਗਨਦੀਪ ਸਿੰਘ, ਪ੍ਰਦੀਪ ਥਿੰਦ ਜੋਧਾ, ਲਵ ਚੀਮਾ, ਬਲਜਿੰਦਰ ਸਿੰਘ, ਸਤਪਾਲ ਅਰੋੜਾ ਪ੍ਰਧਾਨ ਕਰਿਆਨਾ ਯੂਨੀਅਨ, ਮਛਰੇਟ ਸਿੰਘ, ਭਗਤ ਦਵਿੰਦਰ ਸ਼ਰਮਾ, ਵਿਸ਼ਾਲ ਅਰੋੜਾ, ਰਜੇਸ਼ ਸੂਦ, ਰਾਜੇਸ਼ ਕੁਮਾਰ ਅਰੋੜਾ, ਕੇਵਲ ਕ੍ਰਿਸ਼ਨ ਵਧਵਾ, ਰਾਜ ਕੁਮਾਰ ਵਧਵਾ, ਕਾਕਾ ਠੁਕਰਾਲ, ਸੁਭਾਸ਼ ਠੁਕਰਾਲ, ਸ਼ਾਨੂੰ ਠੁਕਰਾਲ, ਬਲਰਾਮ ਪੁਰੀ, ਸੁਰੇਸ਼ ਸੂਦ, ਨਰੇਸ਼ ਧੀਰ, ਦੀਪਕ ਧੀਰ, ਵਿਨੋਦ ਕੁਮਾਰ ਰਿਟਾਇਰਡ ਤ, ਚਰਨਜੀਤ ਸ਼ਰਮਾ, ਅਮਨ ਮਰਵਾਹਾ, ਰਮਨ ਅਰੋੜਾ, ਅਜੇ ਕੰਡਾ ਆਦਿ ਵੀ ਹਾਜ਼ਰ ਸਨ।

Post a Comment

Previous Post Next Post