ਸੁਲਤਾਨਪੁਰ ਲੋਧੀ, 20 ਅਕਤੂਬਰ ,( ਲਾਡੀ, ਦੀਪ ਚੋਧਰੀ, ੳਪੀ ਚੋਧਰੀ,)ਝੂਠ ਤੇ ਸੱਚ ਦੀ ਅਨਿਆਂ ਤੇ ਨਿਆਂ ਦੀ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਪਾਵਨ ਤਿਉਹਾਰ ਪਾਵਨ ਨਗਰੀ ਵਿਖੇ ਸ੍ਰੀ ਰਾਮਲੀਲਾ ਕਮੇਟੀ ਚੌਕ ਚੇਲਿਆਂ ਵੱਲੋਂ ਰਾਮਲੀਲਾ ਦਾ ਮੰਚਨ ਕਰਕੇ ਕਲਾਕਾਰਾਂ ਸ਼੍ਰੀ ਰਾਮ, ਲਕਸ਼ਮਣ, ਰਾਵਣ ਨੇ ਠਾਠਾਂ ਮਾਰਦੇ ਵਿਸ਼ਾਲ ਲੋਕਾਂ ਦੇ ਇਕੱਠ ਦਾ ਮਨ ਮੋਹ ਲਿਆ। ਇਸ ਮੌਕੇ ਪੁੱਜੇ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਚੇਅਰਮੈਨ ਨੇ ਸ਼ਿਰਕਤ ਕੀਤੀ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਰਾਮਲੀਲਾ ਕਮੇਟੀ ਦੀ ਭਰਪੂਰ ਸ਼ਲਾਘਾ ਕੀਤੀ। ਰਾਮਲੀਲਾ ਕਮੇਟੀ ਚੌਕ ਚੇਲਿਆਂ ਦੇ ਪ੍ਰਧਾਨ ਪਵਨ ਸੇਠੀ, ਖ਼ਜ਼ਾਨਚੀ ਇੰਦਰ ਮੋਹਨ ਗੁਪਤਾ ਨੇ ਚੇਅਰਮੈਨ ਸੱਜਣ ਸਿੰਘ ਚੀਮਾ, ਕਬੱਡੀ ਪ੍ਰਮੋਟਰ ਯੂਥ ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ, ਜਥੇਦਾਰ ਕਰਨਜੀਤ ਸਿੰਘ ਆਹਲੀ ਸੀਨੀਅਰ ਯੂਥ ਅਕਾਲੀ ਆਗੂ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਚੇਅਰਮੈਨ ਮਾਰਕੀਟ ਕਮੇਟੀ ਆਕਾਸ਼ਦੀਪ ਸਿੰਘ, ਦਿਨੇਸ਼ ਧੀਰ ਸਾਬਕਾ ਪ੍ਰਧਾਨ ਨਗਰ ਕੌਂਸਲ, ਪੀਏ ਲਵਪ੍ਰੀਤ ਸਿੰਘ, ਗੁਰਵਿੰਦਰ ਕੌਰ ਸਾਬਕਾ ਸਰਪੰਚ, ਬੀਬੀ ਕਮਲਜੀਤ ਕੌਰ, ਸੁਮਨ ਬਾਲਾ, ਵਾਹਿਗੁਰੂ ਅਕੈਡਮੀ ਦੇ ਐਮ ਡੀ ਗਗਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਸੋਨਾ, ਬਲਾਕ ਸੰਮਤੀ ਮੈਂਬਰ ਸੁਖਜਿੰਦਰ ਸਿੰਘ ਗੋਲਡੀ, ਸਾਬਕਾ ਸਰਪੰਚ ਮੋਹਨ ਸਿੰਘ ਮਿਰਜਾਪੁਰ, ਅਮਿਤੋਜ ਸਿੰਘ ਐਮ ਡੀ ਅਕਾਲ ਐਜੂਕੇਸ਼ਨਲ ਸਰਵਿਸਿਜ਼, ਭਾਜਪਾ ਮੰਡਲ ਪ੍ਰਧਾਨ ਰਕੇਸ਼ ਪੁਰੀ, ਜਿਲਾ ਮੀਤ ਪ੍ਰਧਾਨ ਅਜੇ ਸ਼ੰਕਰ ਜੋਸ਼ੀ, ਬਾਬਾ ਲਾਲਾਂ ਵਾਲਾ ਪੀਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਰੁਣ ਸ਼ਰਮਾ, ਮੁੱਖ ਸੇਵਾਦਾਰ ਅਮਿਤ ਕੁਮਾਰ ਰਿੰਕੂ ਤੇ ਸਮੂਹ ਮੈਂਬਰਾਂ, ਨਗਰ ਕੌਂਸਲਰਾਂ, ਸਮਾਜ ਸੇਵੀਆਂ ਦਾ ਚੌਕ ਚੇਲਿਆਂ ਵਿੱਚ ਪੁੱਜਣ ਤੇ ਧੰਨਵਾਦ ਕਰਦੇ ਹੋਏ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸ੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਪਵਨ ਸੇਠੀ, ਕੈਸ਼ੀਅਰ ਇੰਦਰ ਮੋਹਨ ਸ਼ਰਮਾ, ਪੰਡਿਤ ਐਸ ਕੇ ਸ਼ਰਮਾ, ਸੀਨੀਅਰ ਪ੍ਰਬੰਧਕ ਦੀਪਕ ਧੀਰ, ਮੇਕਅਪ ਨਿਰਦੇਸ਼ਕ ਹਨੀ ਪੁਰੀ, ਜਤਿੰਦਰ ਸੇਠੀ, ਸਾਹਿਲ ਸਰੋਆ, ਸੁਨੀਲ ਟੰਡਨ, ਡਿਪੀ ਭਾਗਰਥ, ਕਾਕਾ ਠੁਕਰਾਲ, ਸ਼ਾਨੂ ਠੁਕਰਾਲ, ਵਿਸ਼ਾਲ ਅਰੋੜਾ, ਵਿਨੋਦ ਕਨੋਜੀਆ, ਮੋਨੂੰ ਕਾਲਾ, ਰਿੰਕੂ ਸ਼ਰਮਾ, ਸਹਿਵਾਗ ਸਰੋਆ ਅਤੇ ਵੱਡੀ੍ ਗਿਣਤੀ ਸ਼ਖਸ਼ੀਅਤਾਂ ਤੇ ਸਹਿਰ ਵਾਸੀ ਹਾਜ਼ਰ ਸਨ।
ਝੂਠ ਤੇ ਸੱਚ ਦੀ ਅਨਿਆਂ ਤੇ ਨਿਆਂ ਦੀ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਪਾਵਨ ਤਿਉਹਾਰ ਪਾਵਨ ਨਗਰੀ ਵਿਖੇ ਸ੍ਰੀ ਰਾਮਲੀਲਾ ਕਮੇਟੀ ਚੌਕ ਚੇਲਿਆਂ ਵੱਲੋਂ ਰਾਮਲੀਲਾ ਦਾ ਮੰਚਨ ਕਰਕੇ ਕਲਾਕਾਰਾਂ ਸ਼੍ਰੀ ਰਾਮ, ਲਕਸ਼ਮਣ, ਰਾਵਣ ਨੇ ਠਾਠਾਂ ਮਾਰਦੇ ਵਿਸ਼ਾਲ ਲੋਕਾਂ ਦੇ ਇਕੱਠ ਦਾ ਮਨ ਮੋਹ ਲਿਆ।
B11 NEWS
0
Tags
ਸੁਲਤਾਨਪੁਰ ਲੋਧੀ
Post a Comment