Top News

ਅਮਨਪ੍ਰੀਤ ਹਸਪਤਾਲ ਵਿਖੇ ਸੰਤ ਹਰਖੋਵਾਲ ਨੇ ਕੀਤਾ ਨਵੀਂ ਸੀਟੀ ਸਕੈਨ ਮਸ਼ੀਨ ਦਾ ਉਦਘਾਟਨਇਲਾਕੇ ਦੇ ਲੋਕਾਂ ਨੂੰ ਸੁਲਤਾਨਪੁਰ ਲੋਧੀ ਵਿੱਚ ਹੀ ਮਿਲੇਗੀ ਹੁਣ ਸਿਟੀ ਸਕੈਨ ਦੀ ਸਹੂਲਤ : ਡਾ. ਅਮਨਪ੍ਰੀਤ ਸਿੰਘਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਹਰ ਤਰ੍ਹਾਂ ਦੀ ਸਹੂਲਤ ਮੌਜੂਦ : ਡਾ. ਅਮਨਪ੍ਰੀਤ ਸਿੰਘ

ਸੁਲਤਾਨਪੁਰ ਲੋਧੀ,8 ਅਕਤੂਬਰ,( ਲਾਡੀ,ਦੀਪ ਚੋਧਰੀ,ੳਪੀ ਚੋਧਰੀ)
ਇਲਾਕੇ ਨੂੰ ਵਧੀਆ ਸਿਹਤ ਸਹੂਲਤਾਂ ਦੇ ਰਹੇ ਇੱਕੋ ਇੱਕ ਮਲਟੀ ਸਪੈਸ਼ਲਿਟੀ ਅਮਨਪ੍ਰੀਤ ਹਸਪਤਾਲ ਵਿਖੇ ਨਵੀਂ ਆਧੁਨਿਕ ਸੀ ਟੀ ਸਕੈਨ ਮਸ਼ੀਨ ਦਾ ਉਦਘਾਟਨ  ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਕੀਤਾ। ਇਸ ਮੌਕੇ ਉਹਨਾਂ ਡਾਕਟਰ ਅਮਨਪ੍ਰੀਤ ਸਿੰਘ ਅਤੇ ਇਲਾਕੇ ਦੇ ਲੋਕਾਂ ਨੂੰ ਨਵੀਂ ਮਸ਼ੀਨ ਲੱਗਣ ਤੇ ਵਧਾਈ ਦਿੰਦਿਆਂ ਕਿਹਾ ਕਿ ਹੁਣ ਰੋਗੀਆਂ ਨੂੰ ਸਿਟੀ ਸਕੈਨ ਕਰਵਾਉਣ ਲਈ ਜਲੰਧਰ, ਕਪੂਰਥਲਾ ਜਾਂ ਹੋਰ ਵੱਡੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ। ਮਸ਼ੀਨ ਦੀ ਆਰੰਭਤਾ ਤੋਂ ਪਹਿਲਾਂ ਭਾਈ ਕਰਨਜੀਤ ਸਿੰਘ ਆਹਲੀ ਹਜੂਰੀ ਕਥਾ ਵਾਚਕ ਨੇ ਅਰਦਾਸ ਕੀਤੀ। ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਆਈਪੀਐਸ ਡੀਐਸਪੀ ਧੀਰੇਂਦਰ ਵਰਮਾ ਨੇ ਵੀ ਡਾਕਟਰ ਅਮਨਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਲੋਕਾਂ ਨੂੰ ਇਸ ਦਾ ਲਾਹਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ਤੇ ਉਹਨਾਂ ਵੱਲੋਂ ਇਹ ਆਧੁਨਿਕ ਸਿਟੀ ਸਕੈਨ ਮਸ਼ੀਨ ਲਗਾਈ ਗਈ ਹੈ ਜੋ ਦਿਮਾਗ, ਸਿਰ, ਰੀੜ ਦੀ ਹੱਡੀ ਤੇ ਬਾਕੀ ਹੱਡੀਆਂ, ਛਾਤੀ, ਪੇਟ ਤੇ ਪੈਲਵਿਸ, ਟਰਾਮਾ ਤੇ ਐਮਰਜੰਸੀ ਕੇਸ, ਇੰਜੋਗਰਾਫੀ, ਦਿਲ ਦੀਆਂ ਧਮਨੀਆਂ ਤੇ ਪੂਰੇ ਸਰੀਰ ਦਾ ਸਿਟੀ ਸਕੈਨ ਕਰੇਗੀ। ਉਹਨਾਂ ਦੱਸਿਆ ਕਿ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਹਰ ਤਰਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਡਾਕਟਰ ਮੌਜੂਦ ਹਨ। ਉਹਨਾਂ ਕਿਹਾ ਕਿ ਸਿਹਤ ਇੱਕ ਅਨਮੋਲ ਗਹਿਣਾ ਹੈ ਜਿਸਦੇ ਪ੍ਰਤੀ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਛੋਟੀ ਜਿਹੀ ਬਿਮਾਰੀ ਵੀ ਖਤਰਨਾਕ ਰੂਪ ਧਾਰਨ ਕਰ ਲੈਂਦੀ ਹੈ। ਉਨਾਂ ਦੱਸਿਆ ਕਿ ਅਮਨਪ੍ਰੀਤ ਹਸਪਤਾਲ ਵਿਖੇ ਹਰ ਤਰਾਂ ਦੇ ਆਪਰੇਸ਼ਨ, ਜਾਂਚ ਬੱਚਾ ਵਿਭਾਗ, ਹੱਡੀਆਂ ਦਾ ਵਿਭਾਗ, ਦਿਲ ਦੇ ਰੋਗਾਂ ਦਾ ਇਲਾਜ, ਡਾਇਲਸਿਸ ਵਿਭਾਗ, ਅੱਖਾਂ ਦਾ ਵਿਭਾਗ, ਆਈਸੀਯੂ, ਕੰਪਿਊਟਰਾਈਜ ਲੈਬ, ਡਿਜੀਟਲ ਐਕਸਰੇ, ਫਿਜੀਓਥੈਰਪੀ, ਹਰ ਤਰਾਂ ਦੀ ਜਹਿਰ ਪੀਤੀ ਚੜੀ ਦਾ ਇਲਾਜ ਅਤੇ ਨਸ਼ਾ ਛੁਡਾਉਣ ਦਾ ਇਜਰਾਇਲੀ ਵਿਧੀ ਨਾਲ ਇਲਾਜ ਕੇਵਲ ਇੱਕ ਦਿਨ ਵਿੱਚ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਛੇਤੀ ਹੀ ਹਸਪਤਾਲ ਵਿੱਚ ਦਿਲ ਦੇ ਰੋਗਾਂ ਦਾ ਪੱਕੇ ਤੌਰ ਤੇ ਯੂਨਿਟ ਸਥਾਪਿਤ ਕੀਤਾ ਜਾ ਰਿਹਾ ਹੈ ਜਿੱਥੇ ਦਿਲ ਦੇ ਹਰ ਤਰ੍ਹਾਂ ਦੇ ਰੋਗਾਂ ਦਾ ਇਲਾਜ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਸੰਤ ਜਗਜੀਤ ਸਿੰਘ ਹਰਖੋਵਾਲ ਵਾਲੇ, ਡੀਐਸਪੀ ਧੀਰੇਂਦਰ ਵਰਮਾ, ਬਾਬਾ ਜਸਪਾਲ ਸਿੰਘ ਨੀਲਾ, ਹਜੂਰੀ ਕਥਾ ਵਾਚਕ ਭਾਈ ਕਰਨਜੀਤ ਸਿੰਘ ਆਹਲੀ, ਭਾਈ ਜੋਗਾ ਸਿੰਘ ਸਾਬਕਾ ਹੈਡ ਗ੍ਰੰਥੀ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਪੂ ਸੁਰਜਨ ਸਿੰਘ, ਡਾਕਟਰ ਕੀਰਤਨ, ਡਾਕਟਰ ਸੁਸ਼ਾਂਤ ਸ਼ਰਮਾ, ਮਨਿੰਦਰ ਮੱਟੂ, ਸੰਦੀਪ ਕੁਮਾਰ, ਸੋਹਿਤ, ਉਰਫੀ, ਰਾਜਵੀਰ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ, ਨਵਜੀਤ ਕੌਰ, ਨਿਸ਼ਾ, ਕਮਲ, ਮਨਪ੍ਰੀਤ ਕੌਰ ਆਦਿ ਵੀ ਹਾਜਰ ਸਨ।

Post a Comment

Previous Post Next Post