Top News

ਚੌਂਕ ਚੇਲੀਆਂ ’ਚ 11 ਅਕਤੂਬਰ ਤੋਂ ਸਜੇਗੀ ਰਾਮਲੀਲਾ ਦੀ ਪਾਵਨ ਮੰਚ-ਭੂਮੀ‘ਸੱਚ ਦੀ ਜਿੱਤ’ ਦਾ ਸੰਦੇਸ਼ ਦੇਵੇਗੀ ਪ੍ਰਭੂ ਸ੍ਰੀ ਰਾਮ ਦੀ ਲੀਲਾ, 20 ਅਕਤੂਬਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ

ਸੁਲਤਾਨਪੁਰ ਲੋਧੀ, 5 ਅਕਤੂਬਰ (ਲਾਡੀ,ਦੀਪ ਚੋਧਰੀ,ਉਠੀ ਚੋਧਰੀ): ਭਗਵਾਨ ਸ੍ਰੀ ਰਾਮ ਜੀ ਦੀ ਮਰਿਆਦਾ, ਸੱਚ, ਤਿਆਗ ਅਤੇ ਧਰਮ ਦੀ ਪਾਵਨ ਗਾਥਾ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੀ ਸ੍ਰੀ ਰਾਮਲੀਲਾ ਕਮੇਟੀ ਚੌਂਕ ਚੇਲੀਆਂ ਵੱਲੋਂ ਇਸ ਵਾਰ ਵੀ ਧਾਰਮਿਕ ਪਰੰਪਰਾਵਾਂ ਅਤੇ ਸਨਾਤਨ ਸੱਭਿਆਚਾਰ ਦੀ ਭਾਵਨਾ ਨੂੰ ਸਮਰਪਿਤ ਰਾਮਲੀਲਾ ਦਾ ਸ਼ੁਭ ਆਗਾਜ਼ ਕੀਤਾ ਜਾ ਰਿਹਾ ਹੈ। ਰਾਮਲੀਲਾ ਦੇ ਮੰਚਨ ਤੋਂ ਪਹਿਲਾਂ ਦਸਵੇਂ ਸ਼ਰਾਧ ਦੇ ਸ਼ੁਭ ਮੌਕੇ ’ਤੇ ਚੌਂਕ ਚੇਲੀਆਂ ਦੀ ਸਟੇਜ ’ਤੇ ਪੰਡਿਤ ਰਾਮ ਪਦਾਰਥ ਪਾਂਡੇ ਵੱਲੋਂ ਵਿਧੀਵਤ ਪੂਜਾ-ਅਰਚਨਾ ਕਰਵਾਈ ਗਈ ਅਤੇ ਇਸ ਉਪਰੰਤ ਕਮੇਟੀ ਮੈਂਬਰਾਂ ਵੱਲੋਂ ਰਵਾਇਤੀ ਰੀਤੀ-ਰਿਵਾਜ ਅਨੁਸਾਰ ਝੰਡਾ ਚੜ੍ਹਾਉਣ ਦੀ ਰਸਮ ਸ਼ਰਧਾਪੂਰਵਕ ਨਿਭਾਈ ਗਈ।
ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਪਵਨ ਸੇਠੀ ਨੇ ਦੱਸਿਆ ਕਿ 11 ਅਕਤੂਬਰ ਤੋਂ 19 ਅਕਤੂਬਰ ਤੱਕ ਹਰ ਰੋਜ਼ ਰਾਤ 8 ਵਜੇ ਚੌਂਕ ਚੇਲੀਆਂ ਦੇ ਮੈਦਾਨ ਵਿੱਚ ਪ੍ਰਭੂ ਸ੍ਰੀ ਰਾਮ ਜੀ ਦੀ ਪਾਵਨ ਲੀਲਾ ਦਾ ਮੰਚਨ ਕੀਤਾ ਜਾਵੇਗਾ। ਇਸ ਦੌਰਾਨ ਰਾਮਲੀਲਾ ਦੇ ਕਲਾਕਾਰ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਪ੍ਰਸੰਗਾਂ ਨੂੰ ਆਪਣੀ ਕਲਾ ਰਾਹੀਂ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਗੇ। ਕਲਾਕਾਰਾਂ ਵੱਲੋਂ ਸ੍ਰੀ ਰਾਮ ਜੀ ਦੇ ਆਦਰਸ਼ ਜੀਵਨ, ਮਰਿਆਦਾ, ਤਿਆਗ, ਸੱਚ ਅਤੇ ਧਰਮ ਦੇ ਸੰਦੇਸ਼ ਨੂੰ ਜੀਵੰਤ ਕਰਕੇ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ।

ਪਵਨ ਸੇਠੀ ਨੇ ਕਿਹਾ ਕਿ ਰਾਮਲੀਲਾ ਸਿਰਫ਼ ਇੱਕ ਮੰਚਨ ਨਹੀਂ, ਸਗੋਂ ਸਾਡੀ ਪੁਰਾਤਨ ਧਾਰਮਿਕ ਵਿਰਾਸਤ ਅਤੇ ਸਨਾਤਨ ਸੱਭਿਆਚਾਰ ਦੀ ਜੀਵੰਤ ਪਰੰਪਰਾ ਹੈ, ਜੋ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਅਤੇ ਸੰਸਕਾਰਾਂ ਨਾਲ ਜੋੜਨ ਦਾ ਕੰਮ ਕਰਦੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ਚੌਂਕ ਚੇਲੀਆਂ ਪਹੁੰਚ ਕੇ ਰਾਤ 8 ਵਜੇ ਪ੍ਰਭੂ ਸ੍ਰੀ ਰਾਮ ਜੀ ਦੀ ਪਾਵਨ ਲੀਲਾ ਦੇ ਦਰਸ਼ਨ ਕਰਨ ਅਤੇ ਕਲਾਕਾਰਾਂ ਦੀ ਪੇਸ਼ਕਾਰੀ ਦਾ ਆਨੰਦ ਮਾਣਦਿਆਂ ਆਪਣੀ ਪੁਰਾਤਨ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੁੜਨ।

ਪੰਡਿਤ ਰਾਮ ਪਦਾਰਥ ਪਾਂਡੇ ਨੇ ਕਿਹਾ ਕਿ ਪ੍ਰਭੂ ਸ੍ਰੀ ਰਾਮ ਜੀ ਦੀ ਲੀਲਾ ਦਾ ਹਰ ਪ੍ਰਸੰਗ ਮਨੁੱਖੀ ਜੀਵਨ ਲਈ ਇੱਕ ਡੂੰਘੀ ਸਿੱਖਿਆ ਆਪਣੇ ਅੰਦਰ ਸਮੋਈ ਬੈਠਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਾਮ ਜੀ ਮਰਿਆਦਾ, ਸੱਚ ਅਤੇ ਧਰਮ ਦੇ ਪ੍ਰਤੀਕ ਹਨ ਅਤੇ ਰਾਮਲੀਲਾ ਰਾਹੀਂ ਇਨ੍ਹਾਂ ਉੱਚੇ ਆਦਰਸ਼ਾਂ ਨੂੰ ਸਮਾਜ ਤੱਕ ਪਹੁੰਚਾਉਣਾ ਸਾਡੀ ਸੱਭਿਆਚਾਰਕ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਅੱਜ ਪੂਜਾ-ਅਰਚਨਾ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਪੂਰੀ ਸ਼ਰਧਾ ਨਾਲ ਨਿਭਾਈ ਗਈ ਹੈ ਅਤੇ ਇਸ ਨਾਲ ਰਾਮਲੀਲਾ ਦੇ ਸ਼ੁਭ ਆਗਾਜ਼ ਦੀਆਂ ਤਿਆਰੀਆਂ ਨੂੰ ਧਾਰਮਿਕ ਰੂਪ ਵਿੱਚ ਅੱਗੇ ਵਧਾਇਆ ਗਿਆ ਹੈ।
20 ਅਕਤੂਬਰ ਨੂੰ ਚੌਂਕ ਚੇਲੀਆਂ ਦੇ ਮੈਦਾਨ ਵਿੱਚ ਦੁਸਹਿਰਾ ਪੁਰਬ ਵੱਡੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਕਮੇਟੀ ਵੱਲੋਂ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਕਮੇਟੀ ਦੇ ਖ਼ਜ਼ਾਨਚੀ ਇੰਦਰ ਮੋਹਨ ਗੁਪਤਾ, ਪ੍ਰਬੰਧਕ ਦੀਪਕ ਧੀਰ, ਕੌਂਸਲਰ ਜਤਿੰਦਰ ਸੇਠੀ, ਓਮ ਪ੍ਰਕਾਸ਼ ਡੋਗਰਾ, ਪ੍ਰੇਮ ਕੁਮਾਰ ਭਗਤ, ਪੰਡਿਤ ਐੱਸ.ਕੇ. ਸ਼ਰਮਾ, ਪਵਨ ਕਾਲਾ, ਹਨੀ ਪੁਰੀ, ਸੁਨੀਲ ਟੰਡਨ, ਵਿਸ਼ਾਲ ਅਰੋੜਾ, ਨਰੇਸ਼ ਗਾਂਧੀ, ਦੀਪਕ ਭਾਗਰਥ, ਵਿਨੋਦ ਕਨੌਜੀਆ, ਮੋਨੂ ਸ਼ਰਮਾ, ਰਿੰਕੂ ਸ਼ਰਮਾ, ਸ਼ਾਨੂ ਠੁਕਰਾਲ, ਕਾਕਾ ਠੁਕਰਾਲ, ਵਿਕਾਸ ਚੋਪੜਾ, ਸਹਿਵਾਗ ਸਰੋਇਆ, ਚੇਤਨ ਸਰੋਇਆ, ਸਾਹਿਲ ਸਰੋਇਆ, ਸਨੀ ਭਾਗਰਥ, ਅਮਰਜੀਤ ਸਿੰਘ ਬਾਗੂ, ਬਿੱਟੂ ਭਾਗਰਥ, ਸਨੀ ਕਸ਼ਯਪ, ਅਖਿਲ ਭਾਗਰਥ, ਜਗੀਰ ਸਿੰਘ ਜਗੀਰਾ, ਰੋਹਿਤ ਸੂਦ, ਵਿਨੋਦ ਟਿੰਕੂ ਭਾਗਰਥ, ਪ੍ਰਤੁਲ ਭਾਗਰਥ, ਜਗਦੀਸ਼ ਰਾਜ ਸੋਨੀ, ਗੌਰਵ ਸ਼ਰਮਾ, ਅੰਕੁਰ ਭਾਗਰਥ, ਜਤਿਨ ਭਾਗਰਥ, ਕਾਰਤਿਕ ਸ਼ਰਮਾ, ਧੀਰਜ ਕੁਮਾਰ ਸ਼ਰਮਾ, ਕ੍ਰਿਸ਼ ਸ਼ਰਮਾ, ਮਣਿਕ ਸ਼ਰਮਾ, ਸੌਰਵ ਥਿੰਦ, ਰਮਨ ਕੁਮਾਰ ਆਦਿ ਹਾਜ਼ਰ ਸਨ।

Post a Comment

Previous Post Next Post