Top News

ਵਿਕਾਸ ਕਰਵਾਉਣ ਦੇ ਦਾਅਵਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਆਜ਼ਾਦ ਗਰੁੱਪ ਰਾਣਾ ਆਹਮੋ-ਸਾਹਮਣੇ, ਸ਼ਹਿਰ ਵਿੱਚ ਵਿਕਾਸ ਕਾਰਜ ਆਮ ਆਦਮੀ ਪਾਰਟੀ ਦੀ ਸਰਕਾਰ ਕਰਵਾ ਰਹੀ ਹੈ ,ਰਾਜੀਵ ਧੀਰ

ਸੁਲਤਾਨਪੁਰ ਲੋਧੀ,4ਅਕਤੂਬਰ, (ਲਾਡੀ, ਦੀਪ ਚੋਧਰੀ,ਉਠੀ ਚੋਧਰੀ )ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਗਰੁੱਪ ਵਿਚਕਾਰ ਸਿਆਸੀ ਖਿੱਚਤਾਣ ਮੁੜ ਸਾਹਮਣੇ ਆਈ ਹੈ। ਦੋਵੇਂ ਧਿਰਾਂ ਵੱਲੋਂ ਆਪਣੇ-ਆਪਣੇ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਕੰਮਾਂ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਹਨ।
ਇਸ ਦੌਰਾਨ ਇਲਾਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਸੜਕਾਂ ਨਾਲ ਸਬੰਧਤ ਕੰਮਾਂ ਨੂੰ ਲੈ ਕੇ ਦੋਵੇਂ ਧਿਰਾਂ ਦੇ ਆਗੂ ਅਤੇ ਸਮਰਥਕ ਵੱਲੋਂ ਨਾਅਰੇਬਾਜ਼ੀ ਕਰਦੇ ਮੌਕੇ ’ਤੇ ਨਜ਼ਰ ਆਏ। ਦੋਵਾਂ ਪਾਸਿਆਂ ਵੱਲੋਂ ਵਿਕਾਸ ਕਾਰਜਾਂ ਦਾ ਸਿਹਰਾ ਆਪਣੇ ਸਿਰ ਲੈਣ ਨੂੰ ਲੈ ਕੇ ਸਿਆਸੀ ਤਕਰਾਰ ਦੇਖਣ ਨੂੰ ਮਿਲੀ।
ਜ਼ਿਕਰਯੋਗ ਹੈ ਕਿ 2026 ਦੀਆਂ ਸੁਲਤਾਨਪੁਰ ਲੋਧੀ ਨਗਰ ਕੌਂਸਲ ਚੋਣਾਂ ਵਿੱਚ ਰਾਣਾ ਗਰੁੱਪ ਦੇ ਆਜ਼ਾਦ ਉਮੀਦਵਾਰਾਂ ਨੇ 7, ‘ਆਪ’ ਨੇ 5 ਅਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਜਿੱਤੀ ।ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਦੋਨਾਂ ਪਾਰਟੀਆਂ ਨੇ ਕਮਰ ਕੱਸੇ ਲਏ ਹਨ। ਇਸ ਵਾਰ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ 27 ਦੇ ਚੋਣ ਦੇ ਨਤੀਜੇ ਵੱਖਰੇ ਹੀ ਨਜ਼ਰ ਆਉਣਗੇ ਕਿਉਂਕਿ ਇਸ ਵਾਰ ਹਰ ਇੱਕ ਪਾਰਟੀ ਨੇ ਆਪਣੇ ਕੈਂਡੀਡੇਟ ਮੈਦਾਨ ਚ ਉਤਾਰਨੇ ਹੈ ਅਕਾਲੀ ਦਲ ਬਾਦਲ ,ਅਕਾਲੀ ਦਲ ਵਾਰਸ ਪੰਜਾਬ ,ਅਕਾਲੀ ਦਲ ਅੰਮ੍ਰਿਤਸਰ, ਭਾਰਤੀ ਜਨਤਾ ਪਾਰਟੀ ,ਕਾਂਗਰਸ ਪਾਰਟੀ ਤੋਂ ਇਲਾਵਾ ਹੋਰ ਵੀ ਪਾਰਟੀਆਂ ਨੇ ਆਪਣੇ ਕੈਂਡੀਡੇਟ ਸੁਲਤਾਨਪੁਰ ਲੋਧੀ ਚ ਮੈਦਾਨ ਚ ਉਤਾਰਨੇ ਹਨ ਪਰ ਇਸ ਵੱਲ ਮੁਕਾਬਲਾ ਜੋ ਮੇਨ ਮੁਕਾਬਲਾ ਉਹ ਅਕਾਲੀ ਦਲ ਵਾਰਸ, ਪੰਜਾਬ ਅਕਾਲੀ ਦਲ ਬਾਦਲ ,ਕਾਂਗਰਸ ਪਾਰਟੀ ਅਤੇ ਆਜ਼ਾਦ ਧੜੇ ਰਾਣੇ ਦੇ ਦਰਮਿਆਨ ਵੇਖਣ ਨੂੰ ਮਿਲ ਸਕਦਾ ਹੈ। ਅਗਰ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਬਾਦਲ ਦਾ ਗੱਠਜੋੜ ਹੋ ਜਾਂਦਾ ਹੈ ਤਾਂ ਇਹ ਸੀਟ ਤੇ ਅਕਾਲੀ ਦਲ  ਦੀ ਮਜਬੂਤ ਦਾਅਵਾਏਦਾਰੀ ਪੇਸ਼ ਕਰ ਸਕਦਾ ਹੈ
ਗੱਲ ਕਰੀਏ ਨਗਰ ਕਸਲ ਸੁਲਤਾਨਪੁਰ ਲੋਧੀ ਦੇ 2019 ਤੋਂ ਲੈ ਕੇ 22 ਤੱਕ ਕਾਂਗਰਸ ਦਾ ਕਬਜ਼ਾ ਰਿਹਾ ਹੈ 22 ਤੋਂ ਲੈ ਕੇ 26 ਤੱਕ ਰਾਣਾ ਧੜੇ ਦਾ ਨਗਰ ਕੌਂਸਲ ਤੇ ਕਬਜ਼ਾ ਰਿਹਾ ਹੈ। 26 ਦੀਆਂ ਨਗਰ ਕੌਂਸਲ ਚੋਣਾਂ ਵਿੱਚ ਰਾਣਾ ਇੰਦਰ ਪ੍ਰਤਾਪ ਦੇ ਧੜੇ ਵੱਲੋਂ ਸੱਤ ਸੀਟਾਂ ਜਿੱਤ ਕੇ ਪ੍ਰਧਾਨਗੀ   ਹਾਸਿਲ ਕੀਤੀ ਹੈ ਗੱਲ ਵਿਕਾਸ ਦੀ ਕਰੀਏ ਤਾਂ ਜਿੰਮੇਵਾਰੀ ਪ੍ਰਧਾਨ ਦੀ ਹੀ ਬਣਦੀ ਹੈ। ਚਾਰ ਸਾਲ ਸ਼ਹਿਰ ਵਿੱਚ ਸੜਕਾਂ ਪੱਟੀਆਂ ਗਲੀਆਂ ਟੁੱਟੀਆਂ ਭੱਜੀਆਂ ਸ਼ਹਿਰ ਵਾਸੀਆਂ ਨੇ ਜੋ ਸੰਤਾਪ ਹਡਾਇਆ ਹੈ ਨਾ ਹੀ ਸਰਕਾਰ ਇਹਦਾ ਕੋਈ ਜਵਾਬ ਦੇ ਸਕੀ ਤਾਂ ਨਾ ਹੀ ਉਸ ਵਕਤ ਨਗਰ ਕੌਂਸਲ ਤੇ ਕਾਬਜ ਧੜੇ ਵੱਲੋਂ ਕੋਈ ਵਿਕਾਸ ਦੀ ਗੱਲ ਕੀਤੀ ਗਈ ਹੁਣ ਜਦੋਂ ਇਲੈਕਸ਼ਨ ਸਿਰ ਤੇ ਆ ਗਏ ਹਨ ਤਾਂ ਵਿਕਾਸ ਦੀਆਂ ਗੱਲਾਂ ਚੱਲ ਪਈਆਂ ਹਨ ਹੁਣ ਸ਼ਹਿਰ ਵਿੱਚ ਸੜਕਾਂ ਗਲੀਆਂ ਨਵੀਆਂ ਬਣ ਰਹੀਆਂ ਹਨ ਤਾਂ ਆਪੋ ਆਪਣਾ ਧੜੇ ਲੈ ਕੇ ਇਹ ਲੋਕਾਂ ਦੇ ਵਿੱਚ ਆ ਕੇ ਦੱਸ ਰਹੇ ਹਨ ਕਿ ਕੰਮ ਅਸੀਂ ਕਰਾਇਆ ਹੈ ਕੰਮ ਅਸੀਂ ਕਰਾਇਆ ਹੈ ਗੱਲ ਕਰੀਏ ਤਾਂ ਜਿੰਮੇਵਾਰੀ ਜਿੱਥੇ ਸਰਕਾਰ ਦੀ ਬਣਦੀ ਹੈ ਜਿੰਮੇਵਾਰੀ ਨਗਰ ਕੌਂਸਲ ਦੀ ਵੀ ਬਣਦੀ ਹੈ । ਸਰਕਾਰ ਦਾ ਐਮਐਲਏ ਨਾ ਹੋਣ ਕਰਕੇ,  ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਵਿਕਾਸ ਤੋਂ ਵਾਂਝਾ ਰਹਿਣ ਦਾ ਸੰਤਾਪ ਭੋਗਣਾ ਪਿਆ ਹੈ। ਅਕਾਲੀ ਦਲ ਦੇ ਬਾਦਲ ਧੜੇ ਵੱਲੋਂ ਡਾਕਟਰ ਉਪਿੰਦਰਜੀਤ ਕੌਰ ਬਤੌਰ ਮੰਤਰੀ ਹੋਣ ਤੇ ਵਿਧਾਨ ਸਭਾ ਹਲਕੇ ਦਾ ਖੂਬ ਵਿਕਾਸ ਕੀਤਾ ਜਦੋਂ ਕਾਂਗਰਸ ਦੀ ਸਰਕਾਰ ਆਈ ਨਵਤੇਜ ਸਿੰਘ ਚੀਮਾ ਐਮਐਲਏ ਨੇ ਵੀ  ਵਿਧਾਨ ਸਭਾ ਹਲਕੇ ਵਿੱਚ ਖੂਬ ਵਿਕਾਸ ਕਾਰਜ ਕਰਵਾਏ। ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਕੌਂਸਲਰ ਰਾਜੀਵ ਧੀਰ ਨੇ ਕਿਹਾ ਹੈ ਕਿ ਜੋ ਸ਼ਹਿਰ ਵਿੱਚ ਵਿਕਾਸ ਕਾਰਜ ਚਲ ਰਹੇ  ਹਨ ।ਆਮ ਆਦਮੀ ਪਾਰਟੀ ਦੇ ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਦੀ ਅਗਵਾਈ ਹੇਠ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ  ਉਹਨਾਂ ਨੇ ਕਿਹਾ ਕਿ ਆਜ਼ਾਦ ਧੜੇ ਰਾਣਾ ਗਰੁੱਪ ਵੱਲੋਂ ਸਾਢੇ ਚਾਰ ਸਾਲ ਨਗਰ ਕੌਂਸਲ ਦੇ ਕਾਬਜ ਰਹਿਣ ਦੇ ਬਾਬਾਜੂਦ ਸ਼ਹਿਰ ਵਿੱਚ ਕੋਈ ਵਿਕਾਸ ਦਾ ਕਾਰਜ ਨਹੀਂ ਕੀਤਾ ਗਿਆ ਹੈ ਹੁਣ ਜਦੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਰਾਣਾ ਧੜਾ ਵੱਲੋਂ   ਝੂਠੀ ਵਾਹਵਾ ਖੱਟਣ ਵਾਸਤੇ ਵਿਕਾਸ ਕਾਰਜਾਂ ਦੇ ਦਾਵੇ ਕੀਤੇ ਜਾ ਰਹੇ ਹਨ। 
ਨਗਰ ਕੌਂਸਲ ਦੀ ਪ੍ਰਧਾਨ ਸੰਦੀਪ ਕੌਰ ਚੀਮਾ  ਨੇ ਕਿਹਾ  ਹੈ ਕਿ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਵੱਲੋਂ ਵਿਕਾਸ ਕਾਰਜਾਂ ਲਈ ਫੰਡ ਮੁਹਈਆ ਕਰਵਾਇਆ ਗਿਆ ਹੈ ਇਸ ਦੇ ਤਹਿਤ ਹੀ ਸ਼ਹਿਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਆਮ ਆਦਮੀ ਪਾਰਟੀ ਵਾਲੇ ਵਿਕਾਸ ਕਾਰਜਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਝੂਠੀ ਵਾਹਵਾ ਖੱਟਣ ਵਾਸਤੇ ਝੂਠੇ ਦਾਵੇ ਕਰ ਰਹੇ ਹਨ।


Post a Comment

Previous Post Next Post