ਸੁਲਤਾਨਪੁਰ ਲੋਧੀ,23ਸਤੰਬਰ, (ਲਾਡੀ,ਦੀਪ ਚੋਧਰੀ,ਉਪੀ ਚੋਧਰੀ) ਭਗਵਾਨ ਵਾਲਮੀਕਿ ਵੈਲਫੇਅਰ ਸੁਸਾਇਟੀ,ਵਾਲਮੀਕਿ ਚੌਕ, ਸੁਲਤਾਨਪੁਰ ਲੋਧੀ ਵੱਲੋ ਇੱਕ ਵਿਸ਼ੇਸ਼ ਮੀਟਿੰਗ ਭਗਵਾਨ ਵਾਲਮੀਕਿ ਪ੍ਰਗਟ ਉਤਸਵ 2026 ਸਬੰਧੀ ਕੀਤੀ ਗਈ। ਇਸ ਮੌਕੇ ਪ੍ਧਾਨ ਮਾ ਮੋਹਨ ਲਾਲ ਚੋਹਾਨ ਵੱਲੋ ਸਮੂਹ ਮੈਬਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਉਤਸਵ ਭਗਵਾਨ ਵਾਲਮੀਕਿ ਚੌਕ,ਸੁਲਤਾਨਪੁਰ ਲੋਧੀ ਵਿਖੇ ਮਿਤੀ 26.10.2026 ਨੂੰ ਬੜੀ ਧੁਮ ਧਾਮ ਨਾਲ ਮਨਾਇਆ ਜਾ ਰਿਹਾ ਹੈ।ਉਹਨਾਂ ਵੱਲੋ ਜਾਣਕਾਰੀ ਦਿੱਤੀ ਗਈ ਕਿ ਪਹਿਲਾ ਸਾਰਾ ਦਿਨ ਸੰਗਤਾ ਨੂੰ ਲੰਗਰ ਸ਼ਕਾਇਆ ਜਾਵੇਗਾ ਅਤੇ ਸ਼ਾਮ ਨੂੰ ਧਾਰਮਿਕ ਸਮਾਗਮ ਆਯੋਜਿਤ ਕੀਤਾ ਜਾਵੇਗਾਂ ਅਤੇ ਰਾਤ ਨੂੰ ਦੀਪਮਾਲਾ ਉਪਰੰਤ ਆਤਿਸ਼ਬਾਜੀ ਦੇਖਣਯੋਗ ਹੋਵੇਗੀ ।ਇਸ ਸਮਾਗਮ ਵਿੱਚ ਸਮਾਜ ਦੀਆਂ ਕਈ ਸਤਿਕਾਰਯੋਗ ਸ਼ਖਸ਼ੀਅਤਾ ਵੱਲੋ ਸ਼ਿਰਕਤ ਕੀਤੀ ਜਾਵੇਗੀ ।ਮੀਟਿੰਗ ਦੌਰਾਨ ਹੇਠ ਲਿਖੇ ਮੈਬਰ ਹਾਜਰ ਸਨ ਮਾਸਟਰ ਮੋਹਨ ਲਾਲ, ਸ਼੍ਰੀ ਵਿੱਕੀ ਚੋਹਾਨ (ਸਾਬਕਾ ਕੌਂਸਲਰ), ਸ਼੍ਰੀ ਬਿੱਕਰ ਮੱਟੂ, ਸ਼੍ਰੀ ਸੰਨੀ ਸਹੋਤਾ , ਸ਼੍ਰੀ ਸੁਭਾਸ਼ ਲਹੋਰਾ ,ਸ਼੍ਰੀ ਸੰਨੀ ਮੱਟੂ , ਸ਼੍ਰੀ ਸਲੀਮ ਲਹੋਰਾ, ਸ਼੍ਰੀ ਸੁਮਿਤ ਲਹੋਰਾ , ਐਡਵੋਕੇਟ ਮਨਦੀਪ ਸੰਗਰ , ਐਡਵੋਕੇਟ ਰਾਹੂਲ ਮੱਟੂ , ਇੰਜ ਮਾਨਵ ਚੋਹਾਨ , ਰਜਨੀਸ਼ ਮੱਟੂ , ਹਰਸ਼ ਲਹੋਰਾ,ਨੈਤਿਕ ਚੋਹਾਨ,ਜਤਿਨ ਮੱਟੂ,ਸੰਯਮ ਸਹੋਤਾ ਅਤੇ ਸ਼੍ਰੀਮਤੀ ਰਾਜ ਕੁਮਾਰੀ ,ਸ਼੍ਰੀਮਤੀ ਰਾਜ ਰਾਨੀ,ਸ਼੍ਰੀਮਤੀ ਪ੍ਰਵੀਨ ਚੋਹਾਨ (ਸਾਬਕਾ ਕੌਂਸਲਰ),ਸ਼੍ਰੀਮਤੀ ਕੰਚਨ ਸਹੋਤਾ,ਸ਼੍ਰੀਮਤੀ ਵੰਦਨਾ ਮੱਟੂ ,ਸ਼੍ਰੀਮਤੀ ਰਜਨੀ ਲਹੋਰਾ ,ਸ਼੍ਰੀਮਤੀ ਬਲਜਿੰਦਰ ਲਹੋਰਾ,ਮਿਸ ਰਵਨੀਤ ਮੱੁਟੂ ਅਤੇ ਸ਼੍ਰੀ ਬਲਵਿੰਦਰ ਕੁਮਾਰ ਚੋਹਾਨ ਹਾਜਰ ਸਨ ।
ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਉਤਸਵ ਭਗਵਾਨ ਵਾਲਮੀਕਿ ਚੌਕ,ਸੁਲਤਾਨਪੁਰ ਲੋਧੀ ਵਿਖੇ ਮਿਤੀ 26.10.2026 ਨੂੰ ਬੜੀ ਧੁਮ ਧਾਮ ਨਾਲ ਮਨਾਇਆ ਜਾ ਰਿਹਾ ਪ੍ਧਾਨ ਮਾ ਮੋਹਣ ਲਾਲ
B11 NEWS
0
Tags
ਸੁਲਤਾਨਪੁਰ ਲੋਧੀ
Post a Comment