ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਕਲੱਬ ਦੀ ਜਰੂਰੀ ਮੀਟਿੰਗ ਅੱਜ ਪ੍ਰਧਾਨ ਸਰਬਜੀਤ ਸਿੰਘ ਸਾਬੀ ਬਿਧੀਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਰਿਮ ਜਿਮ ਰੈਸਟੋਰੈਂਟ ਵਿਖੇ ਹੋਈ। ਜਿਸ ਵਿੱਚ ਜੇਪੀਸੀ ਕਲੱਬ ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਪ੍ਰਧਾਨ ਸੁਖਵਿੰਦਰ ਸਿੰਘ ਨੰਦਰਾ ਆਪਣੀ ਟੀਮ ਸਮੇਤ ਹਾਜ਼ਰ ਹੋਏ ।ਜਿਨ੍ਹਾਂ ਨੂੰ ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਕਲੱਬ ਵੱਲੋਂ ਪ੍ਰਧਾਨ ਸਰਬਜੀਤ ਸਿੰਘ ਸਾਬੀ ਦੀ ਅਗਵਾਈ ਹੇਠ ਜੀ ਆਇਆਂ ਆਖਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੇਪੀਸੀ ਕਲੱਬ ਜਲੰਧਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੰਦਰਾ ਨੇ ਕਿਹਾ ਕਿ 3 ਅਕਤੂਬਰ ਦਿਨ ਸ਼ਨੀਵਾਰ ਨੂੰ ਜਲੰਧਰ ਦੇ ਵਿਕਟੋਰੀਆ ਗਾਰਡਨ ਵਿਖੇ ਇੱਕ ਵਿਸ਼ਾਲ ਫੋਟੋਗ੍ਰਾਫੀ ਐਗਜੀਵੇਸ਼ਨ ਲਗਾਈ ਜਾ ਰਹੀ ਹੈ ਅਤੇ ਨਾਲ ਹੀ ਜੇਪੀਸੀ ਕਲੱਬ ਦੀ ਸਲਾਨਾ ਡਾਇਰੀ ਰਿਲੀਜ਼ ਕੀਤੀ ਜਾਵੇਗੀ। ਉਹਨਾਂ ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਕਲੱਬ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਸ ਸਮਾਗਮ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇ ਅਤੇ ਫੋਟੋਗ੍ਰਾਫੀ ਐਗਜੀਵੇਸ਼ਨ ਦਾ ਲਾਭ ਉਠਾਇਆ ਜਾਵੇ। ਮੀਟਿੰਗ ਦੇ ਅਖੀਰ ਵਿੱਚ ਜੇਪੀਸੀ ਕਲੱਬ ਜਲੰਧਰ ਦੇ ਪ੍ਰਧਾਨ ਸੁਖਵਿੰਦਰ ਨੰਦਰਾ ਅਤੇ ਉਹਨਾਂ ਦੀ ਟੀਮ ਵੱਲੋਂ ਫੋਟੋਗਰਾਫੀ ਐਗਜੀਵੇਸ਼ਨ ਅਤੇ ਸਲਾਨਾ ਡਾਇਰੀ ਰਿਲੀਜ਼ ਫੰਕਸ਼ਨ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਜੇਪੀਸੀ ਕਲੱਬ ਜਲੰਧਰ ਤੋਂ ਪਹੁੰਚੀ ਟੀਮ 'ਚ ਪ੍ਰਧਾਨ ਸੁਖਵਿੰਦਰ ਸਿੰਘ ਨੰਦਰਾ, ਅਰਵਿੰਦਰਪਾਲ ਸਿੰਘ ਫਾਊਂਡਰ, ਪਵਨ ਕੁਮਾਰ ਕੈਸ਼ਅਰ, ਜਗਦੀਸ਼ ਕੁਮਾਰ, ਬਲਵੀਰ ਸਿੰਘ ਢੱਡਾ ਡਇਰੀ ਚੀਫ ਐਡੀਟਰ ਤੋਂ ਇਲਾਵਾ ਸੁਲਤਾਨਪੁਰ ਲੋਧੀ ਫੋਟੋ ਗਰਾਫਰ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਸਾਬੀ ਬਿਧੀਪੁਰ, ਸੈਕਟਰੀ ਸੰਦੀਪ ਸਿੰਘ ਸਨੀ, ਕੈਸ਼ੀਅਰ ਤਰਸੇਮ ਸਿੰਘ ਥਿੰਦ, ਬਲਵੰਤ ਸਿੰਘ ਸੰਗਰ ਸਾਬਕਾ ਪ੍ਰਧਾਨ, ਮੱਖਣ ਸਿੰਘ ਢਿੱਲੋ ਸੀਨੀਅਰ ਫੋਟੋਗ੍ਰਾਫਰ ਆਦਿ ਸਮੇਤ ਹਾਜ਼ਰ ਸਨ।
ਫੋਟੋਗਰਾਫੀ ਐਗਜੀਵੇਸ਼ਨ ਅਤੇ ਸਲਾਨਾ ਡਾਇਰੀ ਰਿਲੀਜ਼ ਫੰਕਸ਼ਨ ਦਾ ਪੋਸਟਰ ਜਾਰੀ ਕਰਨ ਮੌਕੇ ਜੇਪੀਸੀ ਪ੍ਰਧਾਨ ਸੁਖਵਿੰਦਰ ਨੰਦਰਾ ਟੀਮ ਸਮੇਤ ਅਤੇ ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਕਲੱਬ ਦੇ ਮੈਂਬਰ।
B11 NEWS
0
Tags
ਸੁਲਤਾਨਪੁਰ ਲੋਧੀ
Post a Comment