Top News

ਭਗਵਾਨ ਵਾਲਮੀਕ ਵੈਲਫੇਅਰ ਸੋਸਾਇਟੀ ਨੇ ਮਨਾਇਆ ਭਗਵਾਨ ਵਾਲਮੀਕ ਦਾ ਜਨਮ ਦਿਹਾੜਾ ਵੱਖ-ਵੱਖ ਧਾਰਮਿਕ ਰਾਜਨੀਤਿਕ ਤੇ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ

ਸੁਲਤਾਨਪੁਰ ਲੋਧੀ, 26 ਅਕਤੂਬਰ, (ਲਾਡੀ , ਦੀਪ ਚੋਧਰੀ, ੳਪੀ ਚੋਧਰੀ,)ਭਗਵਾਨ ਵਾਲਮੀਕੀ ਵੈਲਫੇਅਰ ਸੋਸਾਇਟੀ ਸੁਲਤਾਨਪੁਰ ਲੋਧੀ ਵੱਲੋਂ ਮਹਾਂਰਿਸ਼ੀ ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਦਿਹਾੜਾ ਆਰੀਆ ਸਮਾਜ ਚੌਂਕ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਗਵੰਤ ਵਾਲਮੀਕ ਜੀ ਦੀ ਪੂਜਾ - ਅਰਚਨਾ ਕੀਤੀ ਗਈ। ਉਪਰੰਤ ਭੋਗ ਲਗਾ ਕੇ ਪੂਰਾ ਦਿਨ ਸੰਗਤਾਂ ਨੂੰ ਵੱਖ-ਵੱਖ ਪਦਾਰਥਾਂ ਦੇ ਅਤੁੱਟ ਲੰਗਰ ਛਕਾਏ ਗਏ। ਦੇਰ ਸ਼ਾਮ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਭਜਨ ਗਾਇਕ ਦੀਪ ਰਿਹਾਨ ਅਤੇ ਕੁਲਦੀਪ ਕੇਸ਼ਵ ਨੇ ਭਗਵਾਨ ਵਾਲਮੀਕ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਆਪ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਸੱਜਣ ਸਿੰਘ ਚੀਮਾ, ਸੀਨੀਅਰ ਯੂਥ ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਸਪੁੱਤਰ ਗੁਰ ਨਿਹਾਲ ਸਿੰਘ ਚੀਮਾ, ਭਾਜਪਾ ਦੇ ਮੰਡਲ ਪ੍ਰਧਾਨ ਰਕੇਸ਼ ਨੀਟੂ ਆਦਿ ਨੇ ਭਗਵਾਨ ਵਾਲਮੀਕ ਵੈਲਫੇਅਰ ਸੋਸਾਇਟੀ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਗਾ ਕਰਦੇ ਹੋਏ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮਾਸਟਰ ਮੋਹਨ ਲਾਲ ਦੀ ਅਗਵਾਈ ਹੇਠ ਸਮੂਹ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੇ ਨਾਲ ਉਪ ਚੇਅਰਮੈਨ ਪੰਚਾਇਤ ਸੰਮਤੀ ਲਾਭ ਸਿੰਘ ਧੰਜੂ ਕੈਸ਼ੀਅਰ ਸੱਤਪਾਲ ਮੈਦਾਨ ਆਪ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਸਾਬਕਾ ਪ੍ਰਧਾਨ ਨਗਰ ਕੌਂਸਲ ਦਿਨੇਸ਼ ਧੀਰ ਕੌਂਸਲਰ, ਜਤਿੰਦਰ ਸੇਠੀ ਕੌਂਸਲਰ, ਜਿਸ ਕਮਲ ਸਿੰਘ ਤਲਵੰਡੀ ਚੌਧਰੀਆਂ, ਸਾਬਕਾ ਸਰਪੰਚ ਗੁਰਵਿੰਦਰ ਕੌਰ ਮੁਕਟ ਰਾਮ ਵਾਲਾ, ਕਿਰਨਜੀਤ ਕੌਰ ਜਿਲਾ ਪ੍ਰਧਾਨ ਮਹਿਲਾ ਵਿੰਗ, ਦੀਪਕ ਕੁਮਾਰ, ਛਿੰਦਰਪਾਲ, ਅਕਾਲੀ ਆਗੂ ਇੰਦਰਜੀਤ ਸਿੰਘ ਜੋਸਨ ਦੇ ਨਾਲ ਜਥੇਦਾਰ ਦਰਬਾਰਾ ਸਿੰਘ ਵਿਰਦੀ ਸਾਬਕਾ ਜਿਲਾ ਪ੍ਰਧਾਨ ਯੂਥ ਅਕਾਲੀ ਦਲ, ਜਥੇਦਾਰ ਸਤਨਾਮ ਸਿੰਘ ਰਾਮੇ, ਬਾਬਾ ਸਤਨਾਮ ਸਿੰਘ, ਲਖਵਿੰਦਰ ਸਿੰਘ ਕੌੜਾ, ਧਰਮਰਾਜ, ਮੋਹਨ ਸਿੰਘ ਖਿੰਡਾ, ਸਾਬਕਾ ਸਰਪੰਚ ਮੋਹਨ ਸਿੰਘ ਮਿਰਜਾ ਪੁਰ, ਗੁਰ ਨਿਹਾਲ ਸਿੰਘ ਚੀਮਾ ਦੇ ਨਾਲ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜਗਪਾਲ ਸਿੰਘ ਚੀਮਾ, ਠੇਕੇਦਾਰ ਹਰਨੇਕ ਸਿੰਘ ਵਿਰਦੀ, ਸੁਖਵੰਤ ਸਿੰਘ ਬੂਲੇ, ਡੀ ਕੇ ਅਰੋੜਾ, ਮਛਰੇਟ ਸਿੰਘ ਤੇ ਬਲਜਿੰਦਰ ਸਿੰਘ, 96 ਕਰੋੜੀ ਬਾਬਾ ਬੁੱਢਾ ਦਲ ਤੋਂ ਬਾਬਾ ਜਗਜੀਤ ਸਿੰਘ, ਬਾਬਾ ਅਮਰੀਕ ਸਿੰਘ, ਸਾਬਕਾ ਕੌਂਸਲਰ ਰਾਜਾ ਗੁਰਪ੍ਰੀਤ ਸਿੰਘ, ਭਾਜਪਾ ਦੇ ਹਲਕਾ ਇੰਚਾਰਜ ਰਾਕੇਸ਼ ਨੀਟੂ, ਮੀਤ ਪ੍ਰਧਾਨ ਰਜਿੰਦਰ ਅਰੋੜਾ, ਪ੍ਰਧਾਨ ਅਸ਼ੋਕ ਕਨੋਜੀਆ, ਮਿੰਟੂ ਜੈਨ, ਜਤਿੰਦਰ ਸਿੰਘ ਖਾਲਸਾ, ਹੀਰਾ ਸਿੰਘ ਠੇਕੇਦਾਰ, ਸੂਰਤ ਸਿੰਘ ਮਿਰਜਾ ਪੁਰ, ਬਿੱਟੂ, ਸੁਰਿੰਦਰ ਮਦਾਨ, ਡਿਪਟੀ ਸਿੰਘ, ਸੋਮਕਾਂਤ, ਸੁੱਚਾ ਸਿੰਘ, ਭਗਵਾਨ ਵਾਲਮੀਕ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਮਾਸਟਰ ਮੋਹਨ ਲਾਲ, ਵਿੱਕੀ ਚੌਹਾਨ ਸਨੀ ਮੱਟੂ, ਬਿਕਰਮਜੀਤ ਮੱਟੂ ਸੁਭ ਸੰਨੀ ਸਹੋਤਾ,

Post a Comment

Previous Post Next Post